Responsive Flat Dropdown Menu Demo
The Enlightened Degree College, Jhunir //

The Enlightened Group of Colleges, Jhunir

ਸੂਰਜ

ਮੰਨਿਆ ਕਿ ਕੋਈ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ,
ਉਹ ਚਾਨਣ ਦੇ ਫੰਭਿਆਂ ਤਾਂਈ ਸੋਖ ਵੀ ਲੈਂਦੀ ਏ,
ਪਰ ਨੂਰ ਦੇ ਜਾਏ ਕਾਰਨ ਗੁਲਾਮੀ ਗਿੱਝਦੇ ਨਈਂ ਹੁੰਦੇ,
ਸੁਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ।
ਜਿਹੜੈ ਪਾਣੀ ਅੰਦਰ ਕੋਈ ਰਵਾਨੀ ਨਈਂ ਹੁੰਦੀ,
ਉਸ ਪਾਣੀ ਤੇ ਆਉਂਦੀ ਕਦੇ ਜਵਾਨੀ ਨਈ ਹੁੰਦੀ,
ਪੌੜੀਆਂ ਸੋਚੋ ਕੋਲੋ ਬੀਬਾ ਸਿੱਜਦੇ ਨਈ ਹੁੰਦੇ,
ਸੁਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ।
ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਦੇ ਵਿੱਚ ਮਿਹਨਤ ਬੜੀ ਜਰੂਰੀ ਹੁੰਦੀ ਏ,
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਈਂ ਹੁੰਦੇ,
ਸੁਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ।
ਜੋ ਕੁਝ ਵੀ ਹੈ ਹੁੰਦਾ, ਹੁੰਦੈ ਪੂਰੇ ਵਕਤਾਂ ਤੇ
ਇੱਕ ਦਿਨ ਜਾਲੇ ਲੱਗ ਜਾਂਦੇ ਨੇ ਉੱਚਿਆਂ ਤਖਤਾਂ ਤੇ,
ਬਿਨ ਕੱਤੇ ਦੇ ਬੀ ਸਿਓਨੇ ਦੇ ਬਿਜਦੇ ਨਹੀਂ ਹੁੰਦੇ
ਸੁਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ।
ਕਿਉਂ ਅਪਣੇ ਮੱਥੇ ਤੇ ਸਾਨੂੰ ਨਾਜ਼ ਨਈਂ ਹੁੰਦਾ
ਕਿਉਂ ਨਫਰਤ ਦਾ ਕੋਈ ਦਵਾ ਇਲਾਜ ਨਈਂ ਹੁੰਦਾ
ਸ਼ਾਨ ਕਿਸੇ ਦੀ ਵੇਖ ਵਟਖ ਕੇ ਖਿੱਝਦੇ ਨਈ ਹੁੰਦੇ
ਸੁਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ।

ਨਾਮ ਅਮਨਦੀਪ ਕੌਰ
ਕਲਾਸ ਬੀ.ਏ ਭਾਗ ਦੂਸਰਾ
ਰੋਲ ਨੰਬਰ 808

ਕੁੜੀਆਂ ਚਿੜੀਆਂ

ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ,
ਕੁੜੀਆਂ ਦੇ ਕਦੇ ਪਰ ਨਹੀਂ ਹੁੰਦੇ,
ਪੇਕੇ ਵੀ ਹੁੰਦੇ ਨੇ ਤੇ ਸਹੁਰੇ ਵੀ ਹੁੰਦੇ ਨੇ,
ਪਰ ਕੁੜੀਆਂ ਦੇ ਕਦੇ ਘਰ ਨਹੀਂ ਹੁੰਦੇ,
ਆਪਣਾ ਆਪ ਗਵਾ ਦਿੰਦੀਆਂ ਨੇ,
ਜੱਗ ਦੇ ਰੀਤੀ ਰਿਵਾਜਾਂ ਦੇ ਲਈ,
ਜਿੱਥੇ ਜਾ ਕੇ ਕਰ ਸਕਣ ਫਰਿਆਦਾਂ,
ਕਿਉਂ ਕੁੜੀਆਂ ਲਈ ਉਹ ਦਰ ਨਹੀਂ ਹੁੰਦੇ,
ਮਾਪੇ ਕਹਿੰਦੇ ਪਰਾਇਆ ਧਨ ਨੇ,
ਸਹੁਰੇ ਕਹਿੰਦੇ ਬੇਗਾਨੀਆਂ ਜਾਈਆਂ ਨੇ,
ਜੁਲਮੀ ਕਹਿੰਦੇ ਧੁਰੋਂ ਲੇਖ ਲਿਖਾ ਕੇ ਆਈਆਂ ਨੇ,
ਕਾਸ਼ ਕੋਈ ਸਮਝ ਸਕਦਾ,
ਕੁੜੀਆਂ ਦੀ ਇਸ ਆਸ ਨਿਮਾਣੀ ਨੂੰ,
ਪਰ ਵੇਖ ਤਰੱਕੀ ਦੁਸ਼ਮਣ ਉਹਦੀ ਕਾਹਤੋਂ,
ਅੱਜ ਵੀ ਜਰ ਨੀ ਹੁੰਦੇ।

ਨਾਮ ਰਮਨੀਤ ਕੌਰ
ਕਲਾਸ ਬੀ ਏ ਭਾਗ ਪਹਿਲਾ
ਰੋਲ ਨੰਬਰ 545

ਸੋਹਣੀ ਲਿਖਤ

ਪਾਗਲ ਦਿਮਾਗ ਵੀ ਕੁਝ ਲਿਖਣ ਬਾਰੇ ਸੋਚਦਾ, ਨਾਲੇ ਪਤਾ ਕਿ ਲਿਖਤਾਂ ਦਿਮਾਗ ਤੋਂ ਨਹੀਂ ਦਿਲ ਤੋਂ ਲਿਖੀ ਦੀਆਂ।ਸਾਡੇ ਅਹਿਸਾਸ, ਦਿਲ ਦੇ ਭਾਵ, ਦੁੱਖ-ਸੁੱਖ ਜੋ ਅਸੀਂ ਸਾਡੇ ਰੋਜਾਨਾ ਜਿੰਦਗੀ ਚ ਖੁਦ ਨਾਲ ਵਾਪਰਦੇ ਜਾਂ ਕਿਸੇ ਹੋਰ ਨਾਲ ਵਾਪਰਦੇ ਵੇਖਦੇ ਹਾਂ ਜਿਸਨੂੰ ਸਾਡੀ ਆਤਮਾ ਮਹਿਸੂਸ ਕਰ ਸਕੇ ਜਿਵੇਂ ਆਪਣੇ ਦਾ ਪਿਆਰ, ਕਾਫੀ ਸਮੇਂ ਬਾਅਦ ਮਿਲੀ ਮਾਂ ਦੀ ਗੋਦੀ ਦੀ ਨਿੱਘ, ਸਾਲਾਂ ਦੇ ਵਿੱਛੜੇ ਦੋ ਪ੍ਰੇਮੀ ਦੇ ਪਿਆਰ ਦੀ ਨਿੱਘ ਉਵੇਂ ਹੀ ਲਿਖਤ ਵੀ ਦਿਲ ਦੇ ਰੂਹਾਨੀ ਭਾਵਾਂ ਚ ਨਿੱਕਲ ਕੇ ਹੱਥਾਂ ਦੀ ਕਲਮਾਂ ਚ ਵਹਿ ਕੇ ਦਿਲ ਦੇ ਵਲਵਲਿਆਂ ਨੂੰ ਪੇਸ਼ ਕਰੇ।ਜਿਸਨੂੰ ਪਾ ਕੇ ਇੱਕ ਪੇ੍ਰਮੀ ਹਕੀਕੀ ਰੱਬ ਦਾ ਮੁਰੀਦ ਹੋ ਜਾਂਦਾ ਹੈ।
ਨਰਿੰਦਰ ਕਪੂਰ ਜੀ ਨੇ ਸਹੀ ਕਿਹਾ :-
“ ਕਿਸੇ ਕੌਮ ਜਾਂ ਸਮਾਜ ਦੀ ਸ਼ਕਤੀ ਉਸਦੀ ਬਾਹਰਲੀ ਸੁੰਦਰਤਾ ਵਿੱਚ ਨਹੀਂ ਉਸਦੀ ਅੰਦਰਲੀ ਸੋਚ ਅਤੇ ਡੂੰਘਾਈ ਵਿੱਚ ਹੁੰਦੀ ਹੈ।

ਇਸ ਲਈ ਤਾਂ ਬੋਲਣ ਨਾਲੋਂ ਜਿਆਦਾ ਕਿਸੇ ਪੱਤਰ ਲਿਖਤਾਂ ਡੂੰਘਾਈ ਨਾਲ ਨਿੱਘ ਦਿੰਦੀਆਂ ਜਿਵੇਂ ਪੋਹ ਵਿੱਚ ਮਿਿਲਆ ਅੱਗ ਦੇ ਸੇਕ ਦਾ ਨਿੱਘ………


ਸੋਚ ਕੇ ਨਾ ਲਿਖ ਸੱਜਣਾ
ਅਸੀਂ ਵਪਾਰੀ ਨਾ ਤੇਰੇ ਪਿਆਰ ਦੇ,
ਸਾਨੂੰ ਲਿਖਤ ਵਿੱਚੋਂ ਪੜ੍ਹ ਸੱਜਣਾ,
ਅਸ਼ੀਂ ਆਸ਼ਿਕ ਤੇਰੇ ਕਿਰਦਾਰ ਦੇ।

ਨਾਮ ਸੁਖਪਾਲ ਕੌਰ
ਕਲਾਸ ਬੀ.ਏ ਭਾਗ ਦੂਜਾ
ਰੋਲ ਨੰਬਰ 858

ਕੱਖ ਹਾਂ ਬੇਪੱਖ ਹਾਂ।
ਕਿਸੇ ਪਾਸੇ ਦਾ ਨਹੀਂ, ਜਮ੍ਹਾਂ ਵੱਖ ਹਾਂ।
ਬੇਕਾਰ ਹਾਂ, ਗੁਰਬਤ ਤੋਂ ਪਾਰ ਹਾਂ।
ਕਿਸੇ ਨੂੰ ਪਰਵਾਹ ਨਹੀਂ ਰੋਂਦਾ ਜਾਰੋਜਾਰ ਹਾਂ।

ਹੱਸਦਾ ਹਾਂ ਆਪਣੇ ਆਪ ਨੂਮ ਝੱਮਦਾ ਹਾਂ
ਖੁਦ ਨਿੱਕਲ ਜਾਵਾਂ ਖੁਦ ਧੱਸਦਾ ਹਾਂ।

ਇੱਕਲਾ ਹਾਂ ਛੱਡਿਆ ਹੋਇਆ ਪੱਲ੍ਹਾ ਹਾਂ।
ਖੁਸ਼ੀਆਂ ਗਵਾਉਣ ਤੇ ਦੁੱਖ ਕਵਾਵਨ ਲਈ ਘੱਲਾ ਹਾਂ
ਅੱਖਾਂ ਥਾਨੀ ਕਿਰਦਾ ਹਾਂ, ਫਿਰ ਖੁਦ ਤੋਂ ਵਿਰਦਾ ਹਾਂ
ਪੁੰਨ ਦੇ ਪੈਰਾ ਦਾ ਨਹੀਂ ਪਾਪ ਦੇ ਸਿਰ ਦਾ ਹਾਂ।

ਸੋਮਿਆ ਨੂੰ ਨਾ ਸਿੱਖਦਾ ਹਾਂ ਕਿਸੇ ਲਈ ਨਾ ਲਿਖਦਾ ਹਾਂ।
ਮੈਂ ਉਹਨਾਂ ਕੋਲ ਬਹੁਤਾ ਚਿਰ ਨਹੀਂ ਰਹਿੰਦਾ, ਜਿੰਨਾ ਨੂੰ ਵਿਕਦਾ ਹਾਂ।


ਮਨਪ੍ਰੀਤ ਸਿੰਘ
ਬੀ.ਏ ਭਾਗ ਤੀਜਾ
ਰੋਲ ਨੰਬਰ 1052